शिव कौड़ा
फगवाड़ा 26 जुलाई : लायंस इंटरनेशनल 321-डी की अग्रणी लायंस क्लब फगवाड़ा की तरफ से क्लब सचिव लायन देव कालिया के नेतृत्व में एक और प्रोजेक्ट को सफलता पूर्वक क्रियान्वित करते हुए आज एक जरूरतमंद यूनिवर्सिटी छात्र की एक साल की फीस उसके पिता को भेंट की गई। इस प्रोजेक्ट के डायरैक्टर लायन गुरदेव सिंह बांसल ने कहा कि परिवार की कमजोर आर्थिक स्थिति के कारण किसी भी विद्यार्थी को शिक्षा के अधिकार से वंचित नहीं रहने दिया जाना चाहिए। इसी विचार को ध्यान में रखते हुए क्लब द्वारा यह प्रोजैक्ट किया गया है। उन्होंने प्रोजैक्ट में सहयोग के लिए लायन जसवीर सिंह डब्ब और लायन अरविंद्र विक्की का आभार प्रकट करते हुए बताया कि लायंस क्लब फगवाड़ा द्वारा पहले भी ऐसे कई प्रोजेक्ट किए गए हैं और आगे भी जरूरतमंद परिवारों के प्रतिभाशाली विद्यार्थियों की मदद के लिए लायंस क्लब फगवाड़ा हमेशा तत्पर रहेगी। इस दौरान विशेष रूप से पहुंचे क्लब के चार्टर प्रधान लायन सुखविंद्र सिंह टैरी ने टीम के प्रयासों की खूब सराहना की और कहा कि ऐसे प्रोजेक्ट जरूरतमंद परिवारों के लिए काफी फायदेमंद साबित होते हैं। ऐसी मदद से जो प्रतिभाशाली छात्र, जीवन में सफल इंसान बनेगा तो उसके मन में जरूरतमंदों की मदद करने की भावना पैदा होगी। जो देश को शत-प्रतिशत साक्षरता की ओर ले जाने के लिए बेहद जरूरी है। क्लब के पी.आर.ओ. लायन विनोद कुमार ने कहा कि आने वाले दिनों में कई और योजनाओं को कार्यरूप दिया जायेगा। इस अवसर पर लायन लायन हरजिंदर सिंह विरक, लायन बली राम, लायन संदीप कुमार, लायन नवीन कुमार आदि उपस्थित थे।
तस्वीर :
————————————-
ਲੋੜਵੰਦ ਵਿਦਿਆਰਥੀਆਂ ਦੀ ਮੱਦਦ ਲਈ ਲਾਇਨਜ ਕਲੱਬ ਫਗਵਾੜਾ ਤੱਤਪਰ – ਲਾਇਨ ਬਾਂਸਲ
ਫਗਵਾੜਾ 26 ਜੁਲਾਈ (ਸ਼ਿਵ ਕੋੜਾ) ਲਾਇਨਜ ਇੰਟਰਨੈਸ਼ਨਲ 321-ਡੀ ਦੀ ਮੋਹਰੀ ਲਾਇਨਜ ਕਲੱਬ ਫਗਵਾੜਾ ਵਲੋਂ ਕਲੱਬ ਸਕੱਤਰ ਲਾਇਨ ਦੇਵ ਕਾਲੀਆ ਦੀ ਅਗਵਾਈ ਹੇਠ ਇਕ ਹੋਰ ਪ੍ਰੋਜੈਕਟ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਦੇ ਹੋਏ ਅੱਜ ਯੁਨੀਵਰਸਿਟੀ ਦੇ ਇਕ ਲੋੜਵੰਦ ਵਿਦਿਆਰਥੀ ਦੀ ਇੱਕ ਸਾਲ ਦੀ ਫੀਸ ਉਸਦੇ ਪਿਤਾ ਨੂੰ ਭੇਂਟ ਕੀਤੀ ਗਈ। ਇਸ ਪ੍ਰੋਜੈਕੱਟ ਦੇ ਡਾਇਰੈਕਟਰ ਲਾਇਨ ਗੁਰਦੇਵ ਸਿੰਘ ਬਾਂਸਲ ਨੇ ਕਿਹਾ ਕਿ ਕੋਈ ਵਿਦਿਆਰਥੀ ਪਰਿਵਾਰ ਦੀ ਕਮਜੋਰ ਆਰਥਕਤਾ ਦੀ ਵਜ੍ਹਾ ਨਾਲ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸੇ ਵਿਚਾਰ ਨੂੰ ਮੁੱਖ ਰੱਖਦੇ ਹੋਏ ਕਲੱਬ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ। ਉਹਨਾਂ ਨੇ ਪ੍ਰੋਜੈਕਟ ਵਿਚ ਸਹਿਯੋਗ ਲਈ ਲਾਇਨ ਜਸਵੀਰ ਸਿੰਘ ਡੱਬ ਅਤੇ ਲਾਇਨ ਅਰਵਿੰਦਰ ਵਿੱਕੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਲਾਇਨਜ ਕਲੱਬ ਫਗਵਾੜਾ ਵਲੋਂ ਪਹਿਲਾਂ ਵੀ ਅਜਿਹੇ ਕਾਫੀ ਪ੍ਰੋਜੈਕਟ ਕੀਤੇ ਗਏ ਹਨ ਅਤੇ ਅੱਗੇ ਵੀ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਮੱਦਦ ਲਈ ਲਾਇਨਜ ਕਲੱਬ ਫਗਵਾੜਾ ਹਮੇਸ਼ਾ ਤੱਤਪਰ ਰਹੇਗੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੁਖਵਿੰਦਰ ਸਿੰਘ ਟੈਰੀ ਨੇ ਟੀਮ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਜੈਕਟ ਲੋੜਵੰਦ ਪਰਿਵਾਰਾਂ ਲਈ ਬਹੁਤ ਲਾਹੇਵੰਦ ਬਣਦੇ ਹਨ। ਜੋ ਵੀ ਹੋਣਹਾਰ ਵਿਦਿਆਰਥੀ ਅਜਿਹੀ ਮੱਦਦ ਸਦਕਾ ਜਿੰਦਗੀ ‘ਚ ਕਾਮਯਾਬ ਇਨਸਾਨ ਬਣਨਗੇ ਤਾਂ ਉਹਨਾਂ ਦੇ ਮਨ ਵਿਚ ਵੀ ਲੋੜਵੰਦਾਂ ਦੀ ਮੱਦਦ ਦਾ ਜਜ਼ਬਾ ਪੈਦਾ ਹੋਵੇਗਾ। ਜੋ ਕਿ ਦੇਸ਼ ਨੂੰ ਸੌ ਫੀਸਦੀ ਸਾਖਰਤਾ ਵੱਲ ਲੈ ਕੇ ਜਾਣ ਲਈ ਬਹੁਤ ਜ਼ਰੂਰੀ ਹੈ। ਕਲੱਬ ਦੇ ਪੀ.ਆਰ.ਓ. ਲਾਇਨ ਵਿਨੋਦ ਕੁਮਾਰ ਨੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਹੋਰ ਅਨੇਕਾਂ ਪ੍ਰੋਜੈਕਟਾ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਇਸ ਮੌਕੇ ਲਾਇਨ ਲਾਇਨ ਹਰਜਿੰਦਰ ਸਿੰਘ ਵਿਰਕ, ਲਾਇਨ ਬਲੀ ਰਾਮ, ਲਾਇਨ ਸੰਦੀਪ ਕੁਮਾਰ, ਲਾਇਨ ਨਵੀਨ ਕੁਮਾਰ ਆਦਿ ਹਾਜਰ ਸਨ।